G1 Road Signs Test in Punjabi Language

G1 Practice Test in Punjabi Language (on Road Signs) Ontario (Canada).

ਸੜਕ ਦੇ ਨਿਯਮਾਂ ਤੋਂ ਇਲਾਵਾ, ਤੁਹਾਨੂੰ ਸੜਕ ਦੇ ਸੰਕੇਤਾਂ ਵੱਲ ਨੇੜਤਾ ਨਾਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸੜਕ ਦੇ ਸੰਕੇਤ ਅਤੇ ਟ੍ਰੈਫ਼ਿਕ ਲਾਈਟਾਂ ਮਹੱਤਵਪੂਰਨ ਹਨ ਕਿਉਂਕਿ, ਉਹ ਸਾਨੂੰ ਦੱਸਦੇ ਹਨ ਕਿ ਸੜਕ ‘ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਹੈ। ਸੜਕ ਦੇ ਸੰਕੇਤਾਂ ਅਤੇ ਟ੍ਰੈਫ਼ਿਕ ਲਾਈਟਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਤੁਹਾਡੇ ‘ਤੇ ਦੋਸ਼ ਲਗਾਇਆ ਜਾ ਸਕਦਾ ਹੈ। ਜੇ ਤੁਸੀਂ ਇਹਨਾਂ ਸੰਕੇਤਾਂ ਨੂੰ ਖੁੰਝਾ ਦਿੰਦੇ ਹੋ ਜਾਂ ਨਹੀਂ ਜਾਣਦੇ ਹੋ ਕਿ ਉਹਨਾਂ ਦਾ ਕੀ ਅਰਥ ਹੈ, ਤਾਂ ਇਹ ਤੁਹਾਡੇ ਲਈ, ਹੋਰਨਾਂ ਡ੍ਰਾਇਵਰਾਂ ਲਈ ਅਤੇ ਪੈਦਲ ਤੁਰਨ ਵਾਲਿਆਂ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਤੁਹਾਨੂੰ ਇਹਨਾਂ ਸੰਕੇਤਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਪ੍ਰਤੀ ਘੰਟੇ 60 ਕਿਲੋਮੀਟਰ ਦੀ ਰਫਤਾਰ ‘ਤੇ ਜਾ ਰਹੇ ਹੁੰਦੇ ਹੋ, ਤਾਂ ਤੁਹਾਡੇ ਕੋਲ ਡ੍ਰਾਇਵਰ ਦੀ ਹੈਂਡਬੁੱਕ ਵੱਲ ਦੇਖਣ ਦਾ ਸਮਾਂ ਨਹੀਂ ਹੁੰਦਾ। ਕੁਝ ਕਿਸਮ ਦੇ ਸੰਕੇਤਾਂ ਬਾਰੇ ਹੇਠਾਂ ਦੱਸਿਆ ਗਿਆ ਹੈ।

ਆਪਣੇ ਸੜਕ ਦੇ ਸੰਕੇਤਾਂ ਦੇ ਗਿਆਨ ਨੂੰ ਤਾਜ਼ਾ ਕਰਨਾ ਹਮੇਸ਼ਾਂ ਲਾਹੇਵੰਦ ਹੁੰਦਾ ਹੈ। ਸੜਕ ਦੇ ਨਿਯਮਾਂ ਅਤੇ ਸੜਕਾਂ ਦੇ ਸਾਰੇ ਸੰਕੇਤਾਂ ਤੋਂ ਜਾਣੂ ਹੋਣ ਲਈ ਨਿਯਮਿਤ ਤੌਰ ‘ਤੇ ਆਪਣੀ ਅਧਿਕਾਰਕ ਡ੍ਰਾਇਵਰ ਦੀ ਹੈਂਡਬੁੱਕ ਦੇਖੋ।

[mtouchquiz 2]

 

0 comments… add one

Leave a Comment